ਇਹ ਪੰਨਾ ਇਸ ਵਿਚ ਵੀ ਉਪਲਬਧ ਹੈ:


ਨਾਟੀ, ਆਸਟਰੇਲੀਆ ਵਿੱਚ ਅਨੁਵਾਦਕਾਂ ਅਤੇ ਦੁਭਾਸ਼ੀਆਂ ਲਈ ਰਾਸ਼ਟਰੀ ਮਾਪਦੰਡ ਨਿਯਤ ਕਰਨ ਅਤੇ ਪ੍ਰਮਾਣਿਤ ਕਰਨ ਵਾਲੀ ਅਥੌਰਟੀ ਹੈꓲ ਇਹ ਇਕੋ ਇਕ ਸੰਸਥਾ ਹੈ ਜੋ ਅਭਿਆਸੀਆਂ ਨੂੰ ਪ੍ਰਮਾਣ ਪੱਤਰ ਜਾਰੀ ਕਰਦੀ ਹੈ ਜੋ ਆਸਟਰੇਲੀਆ ਵਿਚ ਇਸ ਪੇਸ਼ੇ ਵਿਚ ਕੰਮ ਕਰਨਾ ਚਾਹੁੰਦੇ ਹਨꓲ

ਨਾਟੀ ਦਾ ਪ੍ਰਮਾਣੀਕਰਣ ਉਨ੍ਹਾਂ ਗਾਹਕਾਂ ਨੂੰ ਯਕੀਨ, ਵਿਸ਼ਵਾਸ ਅਤੇ ਗੁਣਵੱਤਾ ਦਾ ਭਰੋਸਾ ਦਿੰਦਾ ਹੈ ਜੋ ਅਨੁਵਾਦਕ ਜਾਂ ਦੁਭਾਸ਼ੀਏ ਦੀਆਂ ਸੇਵਾਵਾਂ ‘ਤੇ ਨਿਰਭਰ ਕਰਦੇ ਹਨꓲ

ਨਾਟੀ ਹੈ:

 • ਗੁਣਵਤਾ ਦੀ ਭਰੋਸੇਯੋਗਤਾ ਦੀ ਸਕੀਮ
 • ਚੋਟੀ ਦਾ ਗੈਰ-ਸਰਕਾਰੀ ਸੰਸਥਾ
 • ਅਨੁਵਾਦਕਾਂ ਅਤੇ ਦੁਭਾਸ਼ੀਆਂ ਨੂੰ ਪ੍ਰਮਾਣਿਤ ਕਰਨ ਦੀ ਦੁਨੀਆ ਵਿਚ ਆਗੂ

ਨਾਟੀ ਨਹੀਂ ਹੈ:

 • ਅਨੁਵਾਦਕਾਂ ਅਤੇ ਦੁਭਾਸ਼ੀਆਂ ਦੀ ਰੁਜ਼ਗਾਰਦਾਤਾ
 • ਭਾਸ਼ਾ ਜਾਂ ਸੈਟਲਮੈਂਟ ਨੀਤੀ ਦਾ ‘ਮਾਲਕ’
 • ਮੈਂਬਰ-ਅਧਾਰਤ ਸੰਸਥਾ
 • ਇੱਕ ਪੇਸ਼ੇਵਰ ਐਸੋਸੀਏਸ਼ਨ
 • ਉਦਯੋਗਿਕ ਐਸੋਸੀਏਸ਼ਨ (ਯੂਨੀਅਨ)
 • ਪ੍ਰਤੀਨਿਧੀ-ਅਧਾਰਤ ਸੰਸਥਾ


ਅਨੁਵਾਦਕ ਜਾਂ ਦੁਭਾਸ਼ੀਏ ਦੀ ਭਾਲ ਕਰਨਾ

ਸਾਡੀ ਔਨਲਾਈਨ ਡਾਇਰੈਕਟਰੀ ਸਾਰੇ ਮੌਜੂਦਾ ਪ੍ਰਮਾਣਿਤ ਪ੍ਰੈਕਟੀਸ਼ਨਰਾਂ ਦੀ ਸੂਚੀ ਪ੍ਰਦਾਨ ਕਰਦੀ ਹੈꓲ ਇਹ ਉਹ ਲੋਕ ਹਨ ਜੋ ਤੁਹਾਡੇ ਦਸਤਾਵੇਜ਼ਾਂ ਦਾ ਅਨੁਵਾਦ ਕਰ ਸਕਦੇ ਹਨ ਜਾਂ ਮਾਮਲੇ ਦੀ ਵਿਆਖਿਆ ਕਰਨ ਵਿੱਚ ਸਹਾਇਤਾ ਕਰ ਸਕਦੇ ਹਨꓲ

ਡਾਇਰੈਕਟਰੀ ਇੱਥੇ ਲੱਭੀ ਜਾ ਸਕਦੀ ਹੈ: Online Directory (ਔਨਲਾਈਨ ਡਾਇਰੈਕਟਰੀ)

ਦੁਭਾਸ਼ੀਏ ਜਾਂ ਅਨੁਵਾਦਕ ਦੀ ਭਾਲ ਕਰਨ ਲਈ:

 1. ਹੇਠਾਂ ਖਿੱਚੇ ਜਾਣ ਵਾਲੇ (ਡ੍ਰੌਪ-ਡਾਉਨ) ਮੀਨੂੰ ਵਿੱਚ, ਦੇ ਅਧੀਨ I require a/an (ਮੈਨੂੰ ਜ਼ਰੂਰਤ ਹੈ ਇੱਕ) ਉਹ ਚਣੋ ਜੋ ਤੁਸੀਂ ਲੱਭ ਰਹੇ ਹੋ (ਅਨੁਵਾਦਕ ਜਾਂ ਦੁਭਾਸ਼ੀਆ)
 2. ਅਗਲੇ ਹੇਠਾਂ ਖਿੱਚੇ ਜਾਣ ਵਾਲੇ (ਡ੍ਰੌਪ-ਡਾਉਨ) ਮੀਨੂੰ ਵਿੱਚ, ਦੇ ਅਧੀਨ for (ਲਈ), ਭਾਸ਼ਾ ਦੀ ਚੋਣ ਕਰੋ
 3. Submit (ਦਾਖ਼ਿਲ ਕਰੋ) ਬਟਨ ਨੂੰ ਦਬਾਉ
 4. ਸਾਰੇ ਪ੍ਰਮਾਣਿਤ ਪ੍ਰੈਕਟੀਸ਼ਨਰਾਂ ਦੀ ਸੂਚੀ ਆ ਜਾਵੇਗੀ
 5. ਪ੍ਰਮਾਣਿਤ ਪ੍ਰੈਕਟੀਸ਼ਨਰ ਦੇ ਨਾਮ ‘ਤੇ ਕਲਿੱਕ ਕਰਨਾ ਉਨ੍ਹਾਂ ਦੇ ਵੇਰਵਿਆਂ ਦੇ ਨਾਲ ਇੱਕ ਨਵੀਂ ਸਕ੍ਰੀਨ ਨੂੰ ਖੋਲ੍ਹ ਦੇਵੇਗਾꓲ


ਵਧੇਰੇ ਜਾਣਕਾਰੀ ਲਈ ਸਾਨੂੰ ਇਥੇ ਈਮੇਲ ਕਰੋ info@naati.com.au