A connected community without language barriers

ਔਨਲਾਈਨ ਡਾਇਰੈਕਟਰੀ

Home / ਔਨਲਾਈਨ ਡਾਇਰੈਕਟਰੀ

ਔਨਲਾਈਨ ਡਾਇਰੈਕਟਰੀ

I require a/an

for

  1. ਉੱਪਰ ਆਪਣੀ ਚੋਣ ਕਰੋ:
    1. ਲੱਭੋ:
      • translator (ਲਿਖਤੀ ਸ਼ਬਦਾਂ ਲਈ)
      • interpreter (ਬੋਲਚਾਲ ਜਾਂ ਇਸ਼ਾਰਆਿਂ ਦੀ ਭਾਸ਼ਾ ਲਈ)
      • Deaf interpreter (ਕੋਈ ਅਜਿਹਾ ਵਿਅਕਤੀ ਜੋ ਔਸਲਨ ਅਤੇ ਗ਼ੈਰ-ਰਵਾਇਤੀ ਸੰਕੇਤਕ ਭਾਸ਼ਾ ਵਿਚਕਾਰ ਕੰਮ ਕਰਦਾ ਹੈ)।
    2. ਆਪਣੀ ਲੋੜੀਂਦੀ ਭਾਸ਼ਾ ਚੁਣੋ (ਅਨੁਵਾਦਕਾਂ ਲਈ, ਚੁਣੋ ਕਿ ਕੀ ਤੁਹਾਨੂੰ ਅੰਗਰੇਜ਼ੀ ਵਿੱਚ ਜਾਂ ਅੰਗਰੇਜ਼ੀ ਤੋਂ ਉਸ ਭਾਸ਼ਾ) ਵਿੱਚ ਅਨੁਵਾਦ ਦੀ ਲੋੜ ਹੈ।
  2. ਸਬਮਿਟ (ਜਮ੍ਹਾ ਕਰੋ) ‘ਤੇ ਕਲਿੱਕ ਕਰੋ, ਅਤੇ ਫਿਰ ਪ੍ਰਮਾਣਿਤ ਅਨੁਵਾਦਕਾਂ ਅਤੇ ਦੁਭਾਸ਼ੀਆਂ ਦੀ ਸੂਚੀ ਹੇਠਾਂ ਦਿਖਾਈ ਦੇਵੇਗੀ।
    • ਆਪਣੀ ਖੋਜ ਨੂੰ ਹੋਰ ਸ਼ੁੱਧ ਕਰਨ ਲਈ ਖੱਬੇ ਪਾਸੇ ਦਿੱਤੇ ਫਿਲਟਰ ਦੀ ਵਰਤੋਂ ਕਰੋ।
    • ਜੇਕਰ ਤੁਹਾਡੇ ਸਥਾਨਕ ਖੇਤਰ ਕੋਈ ਅਨੁਵਾਦਕ ਜਾਂ ਦੁਭਾਸ਼ੀਆਂ ਉਪਲਬਧ ਨਹੀਂ ਹੈ ਤਾਂ ਤੁਹਾਨੂੰ ਉਹਨਾਂ ਨੂੰ ਆਪਣੇ ਸਥਾਨਕ ਖੇਤਰ ਵਿੱਚ ਲੱਭਣ ਦੀ ਲੋੜ ਨਹੀਂ ਹੈ। ਬਹੁਤ ਸਾਰੇ ਅਨੁਵਾਦਕ ਅਤੇ ਦੁਭਾਸ਼ੀਏ ਦੂਰ-ਦੁਰਾਡੇ ਤੋਂ (ਰੀਮੋਟਲੀ) ਕੰਮ ਕਰਦੇ ਹਨ, ਅਤੇ ਅਨੁਵਾਦ ਕਰਨ ਦੀਆਂ ਨੌਕਰੀਆਂ ਨੂੰ ਈ-ਮੇਲ ਦੁਆਰਾ, ਜਾਂ ਦੁਭਾਸ਼ੀਏ ਦੀਆਂ ਨੌਕਰੀਆਂ ਨੂੰ ਟੈਲੀਫ਼ੋਨ ਜਾਂ ਵੀਡੀਓ ਕਾਲ ਦੁਆਰਾ ਸਵੀਕਾਰ ਕਰ ਸਕਦੇ ਹਨ। NAATI ਦੀ ਪ੍ਰਮਾਣਿਕਤਾ ਆਸਟ੍ਰੇਲੀਆ ਵਿੱਚ ਹਰ ਥਾਂ ਇੱਕੋ ਹੈ।
  3. ਆਪਣੇ ਪਸੰਦੀਦਾ ਵਿਅਕਤੀ ਨਾਲ ਸਿੱਧਾ ਸੰਪਰਕ ਕਰੋ।

ਜੇਕਰ ਉਹ ਡਾਇਰੈਕਟਰੀ ਵਿੱਚ ਨਹੀਂ ਹਨ ਤਾਂ NAATI ਕਿਸੇ ਵੀ ਪ੍ਰੈਕਟੀਸ਼ਨਰ ਦੇ ਨਿੱਜੀ ਵੇਰਵੇ ਪ੍ਰਦਾਨ ਨਹੀਂ ਕਰੇਗਾ।

ਸੁਝਾਅ: ਔਨਲਾਈਨ ਡਾਇਰੈਕਟਰੀ ਅਤੇ ਅਨੁਵਾਦਕ ਜਾਂ ਦੁਭਾਸ਼ੀਏ ਨੂੰ ਕਿਵੇਂ ਚੁਣਨਾ ਅਤੇ ਉਸ ਨਾਲ ਕਿਵੇਂ ਕੰਮ ਕਰਨਾ ਹੈ ਇਸ ਸੰਬੰਧੀ ਸਲਾਹ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਸਕ੍ਰੋਲ ਕਰੋ।

Interpreters

Filter by

Name Certification Type Location Contact Type
No practitioner found.

ਅਕਸਰ ਪੁੱਛੇ ਜਾਂਦੇ ਸਵਾਲ

ਅਨੁਵਾਦਕ ਲਿਖਤੀ ਸ਼ਬਦਾਂ ਨਾਲ ਕੰਮ ਕਰਦੇ ਹਨ। ਉਹ ਲਿਖਤੀ ਦਸਤਾਵੇਜ਼ਾਂ ਨੂੰ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿੱਚ ਬਦਲਦੇ (ਅਨੁਵਾਦ ਕਰਦੇ) ਹਨ।
  • ਕਿਤਾਬਾਂ
  • ਇਕਰਾਰਨਾਮੇ
  • ਵੈੱਬਸਾਈਟਾਂ
  • ਵਿਗਿਆਪਨ ਸਮੱਗਰੀ
  • ਦਸਤਾਵੇਜ਼
  • ਜਨਮ ਸਰਟੀਫ਼ਿਕੇਟ ਅਤੇ ਪਾਸਪੋਰਟ

ਦੁਭਾਸ਼ੀਏ ਬੋਲੇ ਗਏ ਸ਼ਬਦ ਜਾਂ ਇਸ਼ਾਰਿਆਂ ਦੀ ਭਾਸ਼ਾ ਨਾਲ ਕੰਮ ਕਰਦੇ ਹਨ। ਉਹ ਦੱਸਦੇ ਹਨ ਕਿ ਕੋਈ ਵਿਅਕਤੀ ਦੂਜੇ ਵਿਅਕਤੀ ਦੀ ਭਾਸ਼ਾ ਵਿੱਚ ਕੀ ਕਹਿ ਰਿਹਾ ਹੈ ਜਾਂ ਇਸ਼ਾਰਾ ਕਰ ਰਿਹਾ ਹੈ ਅਤੇ ਇਸਦੇ ਉਲਟ।

  • ਮੈਡੀਕਲ ਅਪੋਇੰਟਮੈਂਟਾਂ
  • ਅਦਾਲਤੀ ਸੁਣਵਾਈਆਂ
  • ਕਾਰੋਬਾਰੀ ਮੀਟਿੰਗਾਂ
  • ਪ੍ਰੈਸ ਕਾਨਫਰੰਸਾਂ
  • ਅੰਤਰਰਾਸ਼ਟਰੀ ਕਾਨਫਰੰਸਾਂ
  • ਸਰਕਾਰੀ ਐਮਰਜੈਂਸੀ ਘੋਸ਼ਣਾਵਾਂ

NAATI ਦੀ ਔਨਲਾਈਨ ਡਾਇਰੈਕਟਰੀ ਉਹਨਾਂ ਅਨੁਵਾਦਕਾਂ ਅਤੇ ਦੁਭਾਸ਼ੀਆਂ ਨੂੰ ਸੂਚੀਬੱਧ ਕਰਦੀ ਹੈ ਜਿੰਨ੍ਹਾਂ ਕੋਲ ਮੌਜੂਦਾ NAATI ਪ੍ਰਮਾਣੀਕਰਣ ਜਾਂ ਮਾਨਤਾ ਪ੍ਰਾਪਤ ਅਭਿਆਸ ਪ੍ਰਮਾਣ ਪੱਤਰ ਹੈ।

ਪ੍ਰੈਕਟੀਸ਼ਨਰ ਇਹ ਚੁਣ ਸਕਦੇ ਹਨ ਕਿ ਕੀ ਉਹ ਡਾਇਰੈਕਟਰੀ ਵਿੱਚ ਸੂਚੀਬੱਧ ਹੋਣਾ ਚਾਹੁੰਦੇ ਹਨ, ਅਤੇ ਜਨਤਾ ਨਾਲ ਕਿਹੜੇ ਵੇਰਵੇ ਸਾਂਝੇ ਕਰਨਾ ਚਾਹੁੰਦੇ ਹਨ।

ਨੋਟ:ਔਨਲਾਈਨ ਡਾਇਰੈਕਟਰੀ ਵਿੱਚ ਸੂਚੀਬੱਧ ਲੋਕ NAATI ਲਈ ਕੰਮ ਨਹੀਂ ਕਰਦੇ ਹਨ। ਉਹ ਆਮ ਤੌਰ ‘ਤੇ ਸਵੈ-ਰੁਜ਼ਗਾਰ ਵਾਲੇ ਹੁੰਦੇ ਹਨ ਜਾਂ ਕਿਸੇ ਭਾਸ਼ਾ ਸੇਵਾ ਪ੍ਰਦਾਤਾ ਲਈ ਕੰਮ ਕਰਦੇ ਹਨ।

NAATI ਆਸਟ੍ਰੇਲੀਆ ਦੀ ਇੱਕੋ-ਇੱਕ ਅਜਿਹੀ ਸੰਸਥਾ ਹੈ ਜੋ ਅਨੁਵਾਦਕਾਂ ਅਤੇ ਦੁਭਾਸ਼ੀਆਂ ਨੂੰ ਪੇਸ਼ੇਵਰ ਪ੍ਰਮਾਣ-ਪੱਤਰ, ਜਾਂ ਪ੍ਰਮਾਣੀਕਰਨ ਜਾਰੀ ਕਰਦੀ ਹੈ।

NAATI-ਪ੍ਰਮਾਣਿਤ ਅਨੁਵਾਦਕ ਅਤੇ ਦੁਭਾਸ਼ੀਏ ਕੰਮ ਕਰਨ ਵਾਲੇ ਉਹ ਪੇਸ਼ੇਵਰ ਹਨ ਜਿਨ੍ਹਾਂ ਨੇ:

  • ਰਸਮੀ ਸਿਖਲਾਈ ਪੂਰੀ ਕੀਤੀ ਹੋਈ ਹੈ
  • ਆਪਣੀ ਅੰਗਰੇਜ਼ੀ ਮੁਹਾਰਤ ਦਾ ਪ੍ਰਦਰਸ਼ਨ ਕੀਤਾ ਹੈ
  • ਨੈਤਿਕ ਅਤੇ ਅੰਤਰ-ਸੱਭਿਆਚਾਰਕ ਯੋਗਤਾ ਦਾ ਪ੍ਰਦਰਸ਼ਨ ਕੀਤਾ ਹੈ
  • ਲਗਾਤਾਰ ਕੰਮ ਦਾ ਅਭਿਆਸ ਅਤੇ ਪੇਸ਼ੇਵਰ ਵਿਕਾਸ ਕੀਤਾ ਹੈ।

ਉਹ ਨੈਤਿਕਤਾ ਦੇ ਨਿਯਮਾਂ ਦੁਆਰਾ ਵੀ ਬੰਨ੍ਹੇ ਹੋਏ ਹਨ।

ਵੱਖ-ਵੱਖ ਪ੍ਰਮਾਣੀਕਰਨਾਂਂ ਬਾਰੇ ਹੋਰ ਜਾਣੋ >>

  • ਕਿਸੇ ਅਜਿਹੇ ਵਿਅਕਤੀ ਨੂੰ ਲੱਭੋ ਜਿਸ ਕੋਲ ਮੌਜੂਦਾ NAATI ਪ੍ਰਮਾਣੀਕਰਨ ਹੋਵੇ। ਇਸਦਾ ਮਤਲਬ ਹੈ ਕਿ ਉਹ ਕੰਮ ਕਰ ਰਹੇ ਪੇਸ਼ੇਵਰ ਹਨ ਜਿਨ੍ਹਾਂ ਨੇ ਉਦਯੋਗ ਵਿੱਚ ਕੰਮ ਕਰਨ ਲਈ ਲੋਂੜੀਦੇ ਘੱਟੋ-ਘੱਟ ਮਾਪਦੰਡਾਂ ਨੂੰ ਪੂਰਾ ਕੀਤਾ ਹੈ।
  • ਵੈੱਬਸਾਈਟ ਦੇ ਹੋਮਪੇਜ ‘ਤੇ ਸਾਡੇ ‘ਵੈਰੀਫਾਈ ਏ ਕ੍ਰੈਡੈਂਸ਼ੀਅਲ’ ਟੂਲ ਵਿੱਚ ਉਹਨਾਂ ਦਾ ਪ੍ਰੈਕਟੀਸ਼ਨਰ ਨੰਬਰ ਭਰਕੇ ਉਨ੍ਹਾਂ ਦੇ ਪ੍ਰਮਾਣੀਕਰਨ ਦੀ ਪੁਸ਼ਟੀ ਕਰੋ।
  • ਜੇਕਰ ਅਨੁਵਾਦ ਜਾਂ ਦੁਭਾਸ਼ੀਆ ਅਸਾਈਨਮੈਂਟ ਗੁੰਝਲਦਾਰ ਹੈ, ਤਾਂ ਕਿਸੇ ਅਜਿਹੇ ਅਨੁਵਾਦਕ ਜਾਂ ਦੁਭਾਸ਼ੀਏ ਦੀ ਭਾਲ ਕਰੋ ਜਿਸ ਕੋਲ ਉਸ ਕੰਮ ਦੇ ਖੇਤਰ ਵਿੱਚ ਮੁਹਾਰਤ ਹੋਵੇ (ਜਿਵੇਂ ਕਿ ਸਿਹਤ ਜਾਂ ਕਾਨੂੰਨ)।
  • ਤੁਹਾਨੂੰ ਆਪਣੇ ਸਥਾਨਕ ਖੇਤਰ ਵਿੱਚ ਅਨੁਵਾਦਕ ਲੱਭਣ ਦੀ ਲੋੜ ਨਹੀਂ ਹੈ, ਕਿਉਂਕਿ ਜ਼ਿਆਦਾਤਰ ਅਨੁਵਾਦਕ ਈਮੇਲ ਰਾਹੀਂ ਅਨੁਵਾਦ ਦੀਆਂ ਨੌਕਰੀਆਂ ਨੂੰ ਸਵੀਕਾਰ ਕਰਨਗੇ ਅਤੇ NAATI ਦੀ ਪ੍ਰਮਾਣਿਕਤਾ ਆਸਟ੍ਰੇਲੀਆ ਵਿੱਚ ਹਰ ਥਾਂ ਇੱਕੋ ਹੈ।
  • ਕਿਸੇ ਦੋਸਤ ਜਾਂ ਸਹਿਕਰਮੀ ਤੋਂ ਤੋਂ ਪੁੱਛੋ ਜਿਸਨੇ ਪਹਿਲਾਂ NAATI-ਪ੍ਰਮਾਣਿਤ ਪ੍ਰੈਕਟੀਸ਼ਨਰ ਦੀ ਸੇਵਾ ਦੀ ਵਰਤੋਂ ਕੀਤੀ ਹੈ।
  • ਹਵਾਲੇ ਲਈ ਪੁੱਛੋ, ਖ਼ਾਸ ਤੌਰ ‘ਤੇ ਦੁਭਾਸ਼ੀਏ ਲਈ, ਜਾਂ ਜੇ ਤੁਹਾਨੂੰ ਵਧੇਰੇ ਗੁੰਝਲਦਾਰ ਅਨੁਵਾਦ ਦੀ ਲੋੜ ਹੈ।
  • ਦੋ ਤੋਂ ਤਿੰਨ ਅਨੁਵਾਦਕਾਂ, ਦੁਭਾਸ਼ੀਆਂ, ਜਾਂ ਸੇਵਾ ਪ੍ਰਦਾਤਾਵਾਂ ਤੋਂ ਅੰਦਾਜ਼ਨ ਕੀਮਤ ਪੁੱਛੋ ਅਤੇ ਆਪਣੇ ਕੰਮ ਲਈ ਉਪਲਬਧਤਾ ਬਾਰੇ ਪੁੱਛੋ।
    • ਸੁਚੇਤ ਰਹੋ ਕਿ ਬਹੁਤ ਘੱਟ ਕੀਮਤ ਮਾੜੀ ਗੁਣਵੱਤਾ ਜਾਂ ਗ਼ਲਤ ਸੇਵਾ ਦਾ ਸੰਕੇਤ ਦਿੰਦੀ ਹੋ ਸਕਦੀ ਹੈ।
    • ਅਨੁਵਾਦਕ ਆਮ ਤੌਰ ‘ਤੇ ਪ੍ਰਤੀ ਸਰੋਤ ਸ਼ਬਦ ਜਾਂ ਦਸਤਾਵੇਜ਼ (ਅਧਿਕਾਰਤ ਦਸਤਾਵੇਜ਼ਾਂ ਜਿਵੇਂ ਕਿ ਡ੍ਰਾਈਵਰਜ਼ ਲਾਇਸੈਂਸ ਜਾਂ ਜਨਮ ਸਰਟੀਫ਼ਿਕੇਟ ਲਈ) ਚਾਰਜ ਕਰਦੇ ਹਨ, ਜਦੋਂ ਕਿ ਦੁਭਾਸ਼ੀਏ ਘੰਟੇ ਜਾਂ ਅਸਾਈਨਮੈਂਟ ਦੁਆਰਾ ਚਾਰਜ ਕਰਦੇ ਹਨ।

ਜੇਕਰ ਤੁਸੀਂ ਸਵਦੇਸ਼ੀ ਭਾਸ਼ਾ ਦੇ ਅਨੁਵਾਦਕ ਜਾਂ ਦੁਭਾਸ਼ੀਏ ਦੀਆਂ ਸੇਵਾਵਾਂ ਦੀ ਮੰਗ ਕਰ ਰਹੇ ਹੋ, ਤਾਂ ਕਿਰਪਾ ਕਰਕੇ ਹੇਠਾਂ ਸੂਚੀਬੱਧ ਸੰਬੰਧਿਤ ਸੰਸਥਾਵਾਂ ਨਾਲ ਸੰਪਰਕ ਕਰੋ।

ਡਾਊਨਲੋਡ

ਅਨੁਵਾਦਕਾਂ ਅਤੇ ਦੁਭਾਸ਼ੀਏ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਦੇ ਤਰੀਕੇ ਬਾਰੇ ਅਧਿਕਾਰਤ ਗਾਈਡਾਂ ਨੂੰ ਡਾਊਨਲੋਡ ਕਰੋ। ਇਹ ਗਾਈਡਾਂ ਸਿਰਫ਼ ਅੰਗਰੇਜ਼ੀ ਭਾਸ਼ਾ ਵਿੱਚ ਹਨ।

Practitioner details

credential result