A connected community without language barriers

NAATI ਪ੍ਰਮਾਣੀਕਰਨ ਪ੍ਰਣਾਲੀ

Home / NAATI ਪ੍ਰਮਾਣੀਕਰਨ ਪ੍ਰਣਾਲੀ

NAATI ਪ੍ਰਮਾਣੀਕਰਨ ਪ੍ਰਣਾਲੀ

NAATI ਪ੍ਰਮਾਣੀਕਰਨ ਕੀ ਹੈ?

NAATI ਅਨੁਵਾਦਕਾਂ ਅਤੇ ਦੁਭਾਸ਼ੀਆਂ ਲਈ ਰਾਸ਼ਟਰੀ ਮਾਪਦੰਡ ਨਿਯਤ ਕਰਨ ਅਤੇ ਪ੍ਰਮਾਣਿਤ ਕਰਨ ਵਾਲੀ ਅਥਾਰਟੀ ਹੈ।

NAATI ਪ੍ਰਮਾਣੀਕਰਨ (ਜਾਂ ਮਾਨਤਾ) ਰੱਖਣ ਦਾ ਮਤਲਬ ਹੈ ਕਿ ਤੁਸੀਂ ਭਾਈਚਾਰੇ ਵਿੱਚ ਅਨੁਵਾਦਕਾਂ ਅਤੇ ਦੁਭਾਸ਼ੀਏ ਤੋਂ ਉਮੀਦ ਕੀਤੇ ਜਾਂਦੇ ਮਿਆਰ ਨੂੰ ਪੂਰਾ ਕਰਦੇ ਹੋ।

ਸਾਡੇ ਬਹੁ-ਸੱਭਿਆਚਾਰਕ ਭਾਈਚਾਰੇ ਦੀਆਂ ਬਦਲਦੀਆਂ ਲੋੜਾਂ ਨੂੰ ਦਰਸਾਉਣ ਲਈ ਵੱਖ-ਵੱਖ ਉਦੇਸ਼ਾਂ ਲਈ ਵੱਖ-ਵੱਖ ਪ੍ਰਮਾਣੀਕਰਨ ਕਿਸਮਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।

ਪ੍ਰਮਾਣੀਕਰਨ ਪ੍ਰਣਾਲੀ ਕਿਵੇਂ ਤਿਆਰ ਕੀਤੀ ਗਈ ਸੀ?

ਪ੍ਰਮਾਣੀਕਰਨ ਪ੍ਰਣਾਲੀ ਨੂੰ ਗਿਆਨ, ਹੁਨਰ ਅਤੇ ਗੁਣਾਂ ਵਿੱਚ ਕਾਫ਼ੀ ਸਾਰੀ ਖੋਜ ਅਤੇ ਸਲਾਹ-ਮਸ਼ਵਰੇ ਕਰਨ ਤੋਂ ਬਾਅਦ ਤਿਆਰ ਕੀਤਾ ਗਿਆ ਸੀ ਜੋ ਅਨੁਵਾਦਕਾਂ ਅਤੇ ਦੁਭਾਸ਼ੀਏ ਵਜੋਂ ਕੰਮ ਕਰਨ ਵਿੱਚ ਸਫ਼ਲ ਹੋਣ ਲਈ ਜ਼ਰੂਰੀ ਹੁੰਦੇ ਹਨ।

ਜੇਕਰ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ NAATI ਟੈਸਟਿੰਗ ਰਿਪੋਰਟ ਵਿੱਚ ਸੁਧਾਰ, ਅਤੇ ਗਿਆਨ, ਹੁਨਰ ਅਤੇ ਗੁਣਾਂ ਦੇ ਦਸਤਾਵੇਜ਼ NAATI ਟੈਸਟਿੰਗ ਪ੍ਰੋਜੈਕਟ ਸੁਧਾਰ ਪੰਨੇ ਵਿੱਚ ਪੜ੍ਹ ਸਕਦੇ ਹੋ (ਸਿਰਫ਼ ਅੰਗਰੇਜ਼ੀ ਭਾਸ਼ਾ ਵਿੱਚ ਉਪਲਬਧ ਹਨ)।

ਪ੍ਰਮਾਣਿਤ ਕਿਵੇਂ ਹੋਈਏ: ਪ੍ਰਮਾਣੀਕਰਨ ਦੇ ਤਿੰਨ ਥੰਮ੍ਹ

1. ਰਸਮੀ ਸਿਖਲਾਈ ਨੂੰ ਪੂਰਾ ਕਰੋ
ਅਤੇ ਪੂਰਵ-ਨਿਰਧਾਰਤ ਸ਼ਰਤਾਂ ਨੂੰ ਪੂਰਾ ਕਰੋ।

ਤੁਹਾਨੂੰ NAATI ਲਈ ਅਰਜ਼ੀ ਦੇਣ ਤੋਂ ਪਹਿਲਾਂ ਦੁਭਾਸ਼ੀਏ ਜਾਂ ਅਨੁਵਾਦਕ ਲਈ ਰਸਮੀ ਸਿਖਲਾਈ ਪੂਰੀ ਕਰਨੀ ਲਾਜ਼ਮੀ ਹੈ। ਹੋਰ ਸ਼ਰਤਾਂ ਵਿੱਚ ਤੁਹਾਡੀ ਅੰਗਰੇਜ਼ੀ ਮੁਹਾਰਤ, ਨੈਤਿਕ ਯੋਗਤਾ ਅਤੇ ਅੰਤਰ-ਸੱਭਿਆਚਾਰਕ ਯੋਗਤਾ ਦਾ ਪ੍ਰਦਰਸ਼ਨ ਕਰਨਾ ਸ਼ਾਮਲ ਹੈ।

ਇਹ ਉਸ ਪ੍ਰਮਾਣੀਕਰਨ ‘ਤੇ ਨਿਰਭਰ ਕਰਦਾ ਹੈ ਜਿਸ ਲਈ ਤੁਸੀਂ ਅਰਜ਼ੀ ਦੇ ਰਹੇ ਹੋ।

2. NAATI ਤੋਂ
ਪ੍ਰਮਾਣੀਕਰਨ ਪ੍ਰੀਖਿਆ ਪਾਸ ਕਰੋ

ਜਾਂ ਆਪਣੇ ਕੰਮ ਕਰਦੇ ਹੋਣ ਨੂੰ ਦਿਖਾਓ (ਮਾਨਤਾ-ਪ੍ਰਾਪਤ ਅਭਿਆਸ ਪ੍ਰਮਾਣੀਕਰਨ ਲਈ)

ਵੱਖ-ਵੱਖ ਪ੍ਰਮਾਣੀਕਰਨਾਂ ਬਾਰੇ ਹੋਰ ਜਾਣਕਾਰੀ ਲਈ, ਹੇਠਾਂ ਪ੍ਰਮਾਣੀਕਰਨ ਚੁਣੋ ਸੈਕਸ਼ਨ ‘ਤੇ ਜਾਓ।

3. ਹਰ ਤਿੰਨ ਸਾਲਾਂ ਬਾਅਦ ਮੁੜ-ਪ੍ਰਮਾਣੀਕਰਨ ਪ੍ਰਾਪਤ ਕਰੋ

ਸਾਰੇ NAATI ਪ੍ਰਮਾਣੀਕਰਨ ਸ਼ੁਰੂਆਤੀ ਤਿੰਨ ਸਾਲਾਂ ਬਾਅਦ ਖ਼ਤਮ ਹੋ ਜਾਣਗੇ। ਆਪਣੇ ਪ੍ਰਮਾਣੀਕਰਨ ਨੂੰ ਇਸ ਤੋਂ ਬਾਅਦ ਵਿੱਚ ਵੀ ਰੱਖਣ ਲਈ, ਤੁਹਾਨੂੰ ਇਹ ਦਰਸਾ ਕੇ ਦੁਬਾਰਾ ਪ੍ਰਮਾਣਿਤ ਹੋਣ ਦੀ ਲੋੜ ਹੁੰਦੀ ਹੈ ਕਿ ਤੁਸੀਂ ਕੰਮ ਕਰਦੇ ਹੋਣ ਦੇ ਅਭਿਆਸ ਅਤੇ ਪੇਸ਼ੇਵਰ ਵਿਕਾਸ ਦੁਆਰਾ ਆਪਣੇ ਹੁਨਰ ਅਤੇ ਭਾਸ਼ਾ ਨੂੰ ਕਾਇਮ ਰੱਖ ਰਹੇ ਹੋ। ਇਹ ਭਾਈਚਾਰੇ ਨੂੰ ਭਰੋਸਾ ਦਿਵਾਉਂਦਾ ਹੈ ਕਿ ਸਿਰਫ਼ ਅਭਿਆਸ ਕਰਨ ਵਾਲੇ ਪੇਸ਼ੇਵਰ ਹੀ NAATI ਪ੍ਰਮਾਣੀਕਰਨ ਰੱਖਦੇ ਹਨ।

ਪ੍ਰਮਾਣੀਕਰਨ ਚੁਣਨਾ

NAATI ਦੀ ਪ੍ਰਮਾਣੀਕਰਨ ਪ੍ਰਣਾਲੀ ਅਨੁਵਾਦਕਾਂ ਅਤੇ ਦੁਭਾਸ਼ੀਏ ਲਈ ਅੱਠ ਵੱਖ-ਵੱਖ ਪ੍ਰਮਾਣੀਕਰਨ ਪੇਸ਼ ਕਰਦੀ ਹੈ ਜੋ ਤੁਸੀਂ ਹੇਠਾਂ ਦੇਖ ਸਕਦੇ ਹੋ।

ਉਹ ਦੋ ਮੁੱਖ ਸ਼੍ਰੇਣੀਆਂ ਵਿੱਚ ਆਉਂਦੇ ਹਨ:

  • ਪ੍ਰਮਾਣੀਕਰਨ, ਜਿਸ ਵਿੱਚ NAATI ਨੂੰ ਟੈਸਟ ਦੇਣਾ ਸ਼ਾਮਲ ਹੈ
  • ਮਾਨਤਾ ਪ੍ਰਾਪਤ ਅਭਿਆਸ, ਜਿੱਥੇ ਟੈਸਟ ਉਪਲਬਧ ਨਹੀਂ ਹਨ ਅਸੀਂ ਅਸਿੱਧੇ ਤੌਰ ‘ਤੇ ਤੁਹਾਡੇ ਕੰਮ ਦੇ ਅਭਿਆਸ ਨੂੰ ਦੇਖ ਕੇ ਤੁਹਾਡੀ ਯੋਗਤਾ ਦਾ ਮੁਲਾਂਕਣ ਕਰਾਂਗੇ।

ਤੁਸੀਂ ਕਿਸ ਕਿਸਮ ਦਾ ਕੰਮ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਕਿਸ ਪੱਧਰ ਦੀ ਰਸਮੀ ਸਿਖਲਾਈ ਨੂੰ ਪੂਰਾ ਕਰਦੇ ਹੋ, ਇਸਦੇ ਆਧਾਰ ‘ਤੇ ਤੁਹਾਨੂੰ ਅਰਜ਼ੀ ਦੇਣ ਲਈ ਪ੍ਰਮਾਣੀਕਰਨ ਦੀ ਚੋਣ ਕਰਨੀ ਚਾਹੀਦੀ ਹੈ।

ਹਰੇਕ ਪ੍ਰਮਾਣੀਕਰਨ ਅਤੇ NAATI ਹਰੇਕ ਲਈ ਕੀ ਮੁਲਾਂਕਣ ਕਰਦਾ ਹੈ ਇਸ ਬਾਰੇ ਹੋਰ ਜਾਣਨ ਲਈ ਹੇਠਾਂ ਦਿੱਤੇ ਫਲਿੱਪ ਕਾਰਡਾਂ ‘ਤੇ ਕਲਿੱਕ ਕਰੋ। ਇਹ ਲਿੰਕ ਤੁਹਾਨੂੰ ਹਰੇਕ ਪ੍ਰਮਾਣੀਕਰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਖਣ ਲਈ ਲੈ ਜਾਣਗੇ (ਸਿਰਫ਼ ਅੰਗਰੇਜ਼ੀ ਭਾਸ਼ਾ ਵਿੱਚ), ਜਿਸ ਵਿੱਚ ਸਿਖਲਾਈ ਅਤੇ ਪੂਰਵ-ਸ਼ਰਤਾਂ ਸ਼ਾਮਲ ਹਨ ਜੋ ਤੁਹਾਨੂੰ ਪ੍ਰਮਾਣਿਤ ਬਣਨ ਲਈ ਪੂਰੀਆਂ ਕਰਨੀਆਂ ਪੈਣਗੀਆਂ।

ਅਨੁਵਾਦਕ

ਰੈਕੋਗਨਾਈਜ਼ਡ ਪ੍ਰੈਕਟਿਸਿੰਗ ਟਰਾਂਸਲੇਟਰ (ਮਾਨਤਾ ਪ੍ਰਾਪਤ ਅਭਿਆਸਕ ਅਨੁਵਾਦਕ)
ਜੇਕਰ ਤੁਹਾਡੀ ਭਾਸ਼ਾ ਦੀ ਜੋੜੀ ਵਿੱਚ ਕੋਈ ਟੈਸਟ ਉਪਲਬਧ ਨਹੀਂ ਹਨ, ਤਾਂ ਤੁਸੀਂ ਇੱਕ ਮਾਨਤਾ ਪ੍ਰਾਪਤ ਅਭਿਆਸਕ ਪ੍ਰਮਾਣੀਕਰਨ ਲਈ ਅਰਜ਼ੀ ਦੇਣ ਦੇ ਯੋਗ ਹੋ ਸਕਦੇ ਹੋ।

(ਔਸਲਨ ਪ੍ਰਮਾਣੀਕਰਨ ਉਪਲਬਧ ਹੈ)
ਮਾਨਤਾ ਪ੍ਰਾਪਤ ਅਭਿਆਸਕ ਅਨੁਵਾਦਕ ਪ੍ਰਮਾਣੀਕਰਨ ਸਵੀਕਾਰ ਕਰਦਾ ਹੈ ਕਿ ਪ੍ਰਮਾਣੀਕਰਨ ਰੱਖਣ ਵਾਲੇ ਨੇ ਪੂਰਵ-ਸ਼ਰਤਾਂ ਪੂਰੀਆਂ ਕੀਤੀਆਂ ਹਨ ਅਤੇ ਅਨੁਵਾਦਕ ਵਜੋਂ ਕੰਮ ਦਾ ਕਰਨ ਤਜ਼ਰਬਾ ਹੈ।

ਇਹਨਾਂ ਵਿੱਚੋਂ ਕੋਈ ਪ੍ਰਮਾਣੀਕਰਨ ਦਿੱਤੇ ਜਾਣ ਲਈ ਕਿਸੇ ਟੈਸਟ ਦੀ ਲੋੜ ਨਹੀਂ ਹੈ, ਪਰ ਬਿਨੈਕਾਰਾਂ ਨੂੰ ਕੰਮ ਕਰਨ ਦੇ ਅਨੁਭਵ ਦਾ ਸਬੂਤ ਦੇਣਾ ਲਾਜ਼ਮੀ ਹੈ।

ਬੋਲੀ ਜਾਣ ਵਾਲੀਆਂ ਭਾਸ਼ਾਵਾਂ | ਲਿਖਤੀ ਅੰਗਰੇਜ਼ੀ ਤੋਂ ਔਸਲਾਨ ਵਿੱਚ

ਸਰਟੀਫਾਈਡ ਟਰਾਂਸਲੇਟਰ (ਪ੍ਰਮਾਣਿਤ ਅਨੁਵਾਦਕ)
ਇਸ ਸਮੇਂ ਸਿਰਫ਼ ਇਹ ਪ੍ਰਮਾਣੀਕਰਨ ਹੀ ਅਨੁਵਾਦਕਾਂ ਲਈ ਉਪਲਬਧ ਹੈ।
ਪ੍ਰਮਾਣਿਤ ਅਨੁਵਾਦਕ ਜ਼ਿਆਦਾਤਰ ਸਥਿਤੀਆਂ ਵਿੱਚ ਗੁੰਝਲਦਾਰ ਪਰ ਗ਼ੈਰ-ਵਿਸ਼ੇਸ਼ ਸਮੱਗਰੀ ਨਾਲ ਕੰਮ ਕਰ ਸਕਦੇ ਹਨ।

NAATI ਦੁਆਰਾ ਮੁਲਾਂਕਣ ਕੀਤੇ ਜਾਂਦੇ ਕੰਮ
• ਗ਼ੈਰ-ਵਿਸ਼ੇਸ਼ ਲਿਖਤਾਂ ਦਾ ਅਨੁਵਾਦ
• ਇੱਕ ਗ਼ੈਰ-ਵਿਸ਼ੇਸ਼ ਅਨੁਵਾਦ ਵਿੱਚ ਸੋਧ ਕਰਨਾ
ਵਧੇਰੇ ਜਾਣੋ

ਦੁਭਾਸ਼ੀਏ

ਰੈਕੋਗਨਾਈਜ਼ਡ ਪ੍ਰੈਕਟਿਸਿੰਗ ਇੰਟਰਪ੍ਰੇਟਰ (ਮਾਨਤਾ ਪ੍ਰਾਪਤ ਅਭਿਆਸਕ ਦੁਭਾਸ਼ੀਏ)
ਜੇਕਰ ਤੁਹਾਡੀ ਭਾਸ਼ਾ ਦੀ ਜੋੜੀ ਵਿੱਚ ਕੋਈ ਟੈਸਟ ਉਪਲਬਧ ਨਹੀਂ ਹਨ, ਤਾਂ ਤੁਸੀਂ ਇੱਕ ਮਾਨਤਾ ਪ੍ਰਾਪਤ ਅਭਿਆਸਕ ਪ੍ਰਮਾਣੀਕਰਨ ਲਈ ਅਰਜ਼ੀ ਦੇਣ ਦੇ ਯੋਗ ਹੋ ਸਕਦੇ ਹੋ।

(ਬੋਲ਼ੇ ਲੋਕਾਂ ਲਈ ਪ੍ਰਮਾਣੀਕਰਨ ਉਪਲਬਧ ਹੈ)
ਮਾਨਤਾ ਪ੍ਰਾਪਤ ਅਭਿਆਸਕ ਦੁਭਾਸ਼ੀਏ ਦਾ ਪ੍ਰਮਾਣੀਕਰਨ ਸਵੀਕਾਰ ਕਰਦਾ ਹੈ ਕਿ ਪ੍ਰਮਾਣੀਕਰਨ ਰੱਖਣ ਵਾਲੇ ਨੇ ਪੂਰਵ-ਸ਼ਰਤਾਂ ਪੂਰੀਆਂ ਕੀਤੀਆਂ ਹਨ ਅਤੇ ਦੁਭਾਸ਼ੀਏ ਵਜੋਂ ਕੰਮ ਦਾ ਕਰਨ ਤਜ਼ਰਬਾ ਹੈ।

ਇਹਨਾਂ ਵਿੱਚੋਂ ਕੋਈ ਪ੍ਰਮਾਣੀਕਰਨ ਦਿੱਤੇ ਜਾਣ ਲਈ ਕਿਸੇ ਟੈਸਟ ਦੀ ਲੋੜ ਨਹੀਂ ਹੈ, ਪਰ ਬਿਨੈਕਾਰਾਂ ਨੂੰ ਕੰਮ ਕਰਨ ਦੇ ਅਨੁਭਵ ਦਾ ਸਬੂਤ ਦੇਣਾ ਲਾਜ਼ਮੀ ਹੈ।
ਵਧੇਰੇ ਜਾਣੋ

ਸਰਟੀਫਾਈਡ ਪ੍ਰੋਵੀਜ਼ਨਲ ਇੰਟਰਪ੍ਰੇਟਰ (ਪ੍ਰਮਾਣਿਤ ਆਰਜ਼ੀ ਦੁਭਾਸ਼ੀਆ)
ਐਂਟਰੀ ਲੈਵਲ ਜਨਰਲਿਸਟ ਇੰਟਰਪ੍ਰੇਟਿੰਗ ਟੈਸਟ।

(ਔਸਲਨ ਅਤੇ ਬੋਲ਼ੇ ਲੋਕਾਂ ਲਈ ਦੁਭਾਸ਼ੀਏ ਵਜੋਂ ਕੰਮ ਕਰਨ ਲਈ ਟੈਸਟ ਉਪਲਬਧ ਹਨ)
ਪ੍ਰਮਾਣਿਤ ਆਰਜ਼ੀ ਦੁਭਾਸ਼ੀਏ ਆਮ ਤੌਰ 'ਤੇ ਗ਼ੈਰ-ਵਿਸ਼ੇਸ਼ ਭਾਈਚਾਰਕ ਸੰਵਾਦ ਦੀ ਵਿਆਖਿਆ ਕਰਨ ਵਾਲੇ ਕੰਮ ਕਰਦੇ ਹਨ। ਕੁੱਝ ਭਾਸ਼ਾਵਾਂ ਲਈ, ਇਹ ਉਪਲਬਧ ਸਭ ਤੋਂ ਉੱਚਾ ਪ੍ਰਮਾਣੀਕਰਨ ਹੈ।

NAATI ਦੁਆਰਾ ਮੁਲਾਂਕਣ ਕੀਤੇ ਜਾਂਦੇ ਕੰਮ
• ਅੰਗ੍ਰੇਜ਼ੀ ਅਤੇ ਕੋਈ ਹੋਰ ਭਾਸ਼ਾ ਬੋਲਣ ਵਾਲੇ ਵਿਚਕਾਰ ਆਹਮੋ-ਸਾਹਮਣੇ (ਜਾਂ ਵੀਡੀਓ) ਅਤੇ ਰਿਮੋਟ (ਟੈਲੀਫ਼ੋਨ) ਸੰਵਾਦਾਂ ਦੀ ਵਿਆਖਿਆ ਕਰਨਾ, ਮੌਕੇ 'ਤੇ ਭੂਮਿਕਾ ਨਿਭਾਉਣ ਵਾਲਿਆਂ ਦੁਆਰਾ ਸੰਵਾਦ ਕਰਨ ਦੁਆਰਾ।

ਬੋਲੀ ਜਾਣ ਵਾਲੀਆਂ ਭਾਸ਼ਾਵਾਂ | ਔਸਲਾਨ | ਬੋਲ਼ੇ ਲੋਕਾਂ ਲਈ ਦੁਭਾਸ਼ੀਆਂ

ਸਰਟੀਫਾਈਡ ਇੰਟਰਪ੍ਰੇਟਰ (ਪ੍ਰਮਾਣਿਤ ਦੁਭਾਸ਼ੀਆ)
ਇਹ ਇੱਕ ਉੱਚ ਪੱਧਰੀ ਜਨਰਲਿਸਟ ਇੰਟਰਪ੍ਰੇਟਿੰਗ ਟੈਸਟ ਹੈ।

ਪ੍ਰਮਾਣਿਤ ਦੁਭਾਸ਼ੀਆ ਬਣਨ ਲਈ ਤੁਹਾਨੂੰ NAATI ਦੇ ਨਾਲ ਦੋ ਟੈਸਟ ਪਾਸ ਕਰਨ ਦੀ ਲੋੜ ਹੁੰਦੀ ਹੈ: ਸਰਟੀਫਾਈਡ ਪ੍ਰੋਵੀਜ਼ਨਲ ਇੰਟਰਪ੍ਰੇਟਰ (CPI) ਟੈਸਟ ਅਤੇ ਸਰਟੀਫਾਈਡ ਇੰਟਰਪ੍ਰੇਟਰ (CI) ਟੈਸਟ।

(ਔਸਲਨ ਟੈਸਟ ਉਪਲਬਧ ਹੈ)
ਪ੍ਰਮਾਣਿਤ ਦੁਭਾਸ਼ੀਏ ਜ਼ਿਆਦਾਤਰ ਸਥਿਤੀਆਂ ਵਿੱਚ ਗੁੰਝਲਦਾਰ ਪਰ ਗ਼ੈਰ-ਵਿਸ਼ੇਸ਼ ਸਮੱਗਰੀ ਨਾਲ ਕੰਮ ਕਰ ਸਕਦੇ ਹਨ।

NAATI ਦੁਆਰਾ ਮੁਲਾਂਕਣ ਕੀਤੇ ਜਾਂਦੇ ਕੰਮ
• ਦੋ ਵਿਅਕਤੀਆਂ ਵਿਚਕਾਰ ਹੋ ਰਹੀ ਗੱਲਬਾਤ ਦੀ ਵਿਆਖਿਆ ਕਰਨਾ
• ਕਿਸੇ ਭਾਸ਼ਾ ਵਿੱਚ (ਲਿਖਤ) ਦਸਤਾਵੇਜ਼ਾਂ ਦਾ ਦੇਖ ਕੇ (ਮੌਖਿਕ) ਅਨੁਵਾਦ ਕਰਨਾ ।
• ਮੋਨੋਲੋਗ ਇੰਟਰਪ੍ਰੇਟਿੰਗ (ਸਿਲਸਿਲੇਵਾਰ ਅਤੇ ਨਾਲੋਂ-ਨਾਲ ਇੱਕੋ ਸਮੇਂ 'ਤੇ, ਵਿਆਖਿਆ ਕਰਨਾ)

ਬੋਲੀ ਜਾਣ ਵਾਲੀਆਂ ਭਾਸ਼ਾਵਾਂ | ਔਸਲਾਨ

ਸਰਟੀਫਾਈਡ ਸਪੈਸ਼ਲਿਸਟ ਹੈਲਥ ਇੰਟਰਪ੍ਰੇਟਰ
ਸਿਹਤ ਖੇਤਰ ਵਿੱਚ ਉੱਚ ਪੱਧਰੀ ਮੁਹਾਰਤ ਦਾ ਦੁਭਾਸ਼ੀਆ ਟੈਸਟ।

(ਔਸਲਨ ਟੈਸਟ ਉਪਲਬਧ ਹੈ)
ਸਰਟੀਫਾਈਡ ਸਪੈਸ਼ਲਿਸਟ ਹੈਲਥ ਇੰਟਰਪ੍ਰੇਟਰਾਂ ਕੋਲ ਇੱਕ ਹੈਲਥਕੇਅਰ ਟੀਮ ਦੇ ਮੈਂਬਰਾਂ ਦੇ ਰੂਪ ਵਿੱਚ ਉਹਨਾਂ ਦੀ ਭੂਮਿਕਾ ਦੀ ਵਧੀਆ ਸਮਝ ਹੁੰਦੀ ਹੈ, ਉਦਾਹਰਨ ਲਈ, ਕਿਸੇ ਡਾਕਟਰੀ ਹੈਂਡਓਵਰ, ਅੰਤਰਰਾਸ਼ਟਰੀ ਭਾਈਵਾਲਾਂ ਵਿਚਕਾਰ ਖੋਜ ਸਲਾਹ-ਮਸ਼ਵਰੇ ਜਾਂ ਸਿਖਲਾਈ ਸੈਸ਼ਨ ਵਿੱਚ ਸਹਾਇਤਾ ਕਰਨਾ।

NAATI ਦੁਆਰਾ ਮੁਲਾਂਕਣ ਕੀਤੇ ਜਾਂਦੇ ਕੰਮ
• ਸਿਹਤ ਗਿਆਨ ਟੈਸਟ
• ਦੁਭਾਸ਼ੀਆ ਟੈਸਟ

ਬੋਲੀ ਜਾਣ ਵਾਲੀਆਂ ਭਾਸ਼ਾਵਾਂ | ਔਸਲਾਨ

ਸਰਟੀਫਾਈਡ ਸਪੈਸ਼ਲਿਸਟ ਕਾਨੂੰਨੀ ਦੁਭਾਸ਼ੀਏ
ਕਾਨੂੰਨੀ ਖੇਤਰ ਵਿੱਚ ਉੱਚ ਪੱਧਰੀ ਮੁਹਾਰਤ ਦਾ ਦੁਭਾਸ਼ੀਆ ਟੈਸਟ।

(ਔਸਲਨ ਟੈਸਟ ਉਪਲਬਧ ਹੈ)
ਸਰਟੀਫਾਈਡ ਸਪੈਸ਼ਲਿਸਟ ਕਨੂੰਨੀ ਦੁਭਾਸ਼ੀਏ ਕਾਨੂੰਨੀ ਹਾਲਾਤਾਂ ਵਿੱਚ ਆਪਣੀ ਭੂਮਿਕਾ ਦੀ ਵਧੀਆ ਸਮਝ ਰੱਖਦੇ ਹਨ, ਉਦਾਹਰਨ ਲਈ ਅਦਾਲਤ ਅਫ਼ਸਰਾਂ ਵਜੋਂ।

NAATI ਦੁਆਰਾ ਮੁਲਾਂਕਣ ਕੀਤੇ ਜਾਂਦੇ ਕੰਮ
• ਕਾਨੂੰਨੀ ਗਿਆਨ ਟੈਸਟ
• ਦੁਭਾਸ਼ੀਆ ਟੈਸਟ

ਬੋਲੀ ਜਾਣ ਵਾਲੀਆਂ ਭਾਸ਼ਾਵਾਂ | ਔਸਲਾਨ

ਸਰਟੀਫਾਈਡ ਕਾਨਫਰੰਸ ਇੰਟਰਪ੍ਰੇਟਰ (ਪ੍ਰਮਾਣਿਤ ਕਾਨਫਰੰਸ ਦੁਭਾਸ਼ੀਏ)
ਕਾਨਫਰੰਸ ਸਥਿਤੀਆਂ ਵਿੱਚ ਉੱਚ ਪੱਧਰੀ ਗੁੰਝਲਦਾਰ ਅਤੇ ਮਾਹਰ ਵਿਆਖਿਆ ਕਰਦੇ ਹਨ।

(ਔਸਲਨ ਟੈਸਟ ਉਪਲਬਧ ਹੈ)
ਕਾਨਫਰੰਸ ਦੁਭਾਸ਼ੀਏ ਉੱਚ-ਪੱਧਰੀ ਅੰਤਰਰਾਸ਼ਟਰੀ ਗੱਲਾਬਾਤਾਂ, ਜਿਵੇਂ ਕਿ ਅੰਤਰਰਾਸ਼ਟਰੀ ਕਾਨਫਰੰਸਾਂ, ਸੰਮੇਲਨਾਂ, ਮੀਟਿੰਗਾਂ ਅਤੇ ਵਾਰਤਾਲਾਪਾਂ 'ਤੇ ਭਾਸ਼ਣਾਂ ਅਤੇ ਪੇਸ਼ਕਾਰੀਆਂ ਵਰਗੀਆਂ ਸਥਿਤੀਆਂ ਵਿੱਚ ਕੰਮ ਕਰਦੇ ਹਨ।

NAATI ਦੁਆਰਾ ਮੁਲਾਂਕਣ ਕੀਤੇ ਜਾਂਦੇ ਕੰਮ
• ਬੂਥ ਇੰਟਰਪ੍ਰੇਟਿੰਗ ਸਮੇਤ ਮੋਨੋਲੋਗ (ਸਿਲਸਿਲੇਵਾਰ ਅਤੇ ਨਾਲੋਂ-ਨਾਲ ਇੱਕੋ ਸਮੇਂ 'ਤੇ,
ਦੇਖੇ ਅਤੇ ਅਣਦੇਖੇ ਦੋਵੇਂ ਤਰ੍ਹਾਂ ਦੀ ਗੱਲਬਾਤ) ਦੀ ਵਿਆਖਿਆ ਕਰਨਾ

ਬੋਲੀ ਜਾਣ ਵਾਲੀਆਂ ਭਾਸ਼ਾਵਾਂ | ਔਸਲਾਨ

Useful resources

Frequent questions

Frequent questions

View our terms and conditions or check out the answers to some of our frequently asked questions (FAQs).

Next steps

Next steps

Learn more about the importance of recertification for all NAATI certified practitioners, and the job and professional development opportunities available to you.

About Us

About Us

NAATI is a public, not-for-profit company that is jointly owned by the Commonwealth, state and territory governments.

Practitioner details

credential result